Description
FARTI WEL CAPSULE
ਇਸ ਦਵਾਈ ਦਾ ਇਸਤੇਮਾਲ ਉਹਨਾਂ ਕਬੂਤਰਾਂ ਲਈ ਕੀਤਾ ਜਾਂਦਾ ਹੈ ਜਿਨਾਂ ਦੇ ਅੰਡੇ ਵਿੱਚ ਬੱਚੇ ਨਹੀਂ ਬਣਦੇ।
ਜਿਸ ਦੇ ਮੁੱਖ ਕਾਰਨ ਹਨ।
ਕਈ ਵਾਰ ਕਬੂਤਰਾਂ ਦੀ ਖੁਰਾਕ ਜੋ ਵੀ ਦਾਣਾ ਪਾਣੀ ਅਸੀਂ ਉਹਨਾਂ ਨੂੰ ਪਾਉਂਦੇ ਹਾਂ ਉਹਦੇ ਵਿੱਚ ਨਿਊਟਰੇਸ਼ਨ ਦੀ ਕਮੀ ਹੁੰਦੀ ਹੈ। ਦੂਸਰਾ ਕਾਰਨ ਬਹੁਤ ਲੋਕ ਇਦਾਂ ਵੀ ਕਰਦੇ ਨੇ ਜਿਹੜਾ ਮੇਨ ਜੋੜਾ ਹੁੰਦਾ ਹੈ। ਚੰਗੇ ਕਬੂਤਰ ਹੁੰਦੇ ਹਨ। ਚੰਗੇ ਜੋੜੇ ਹੁੰਦੇ ਹਨ। ਉਹਨਾਂ ਦੇ ਵੱਧ ਤੋਂ ਵੱਧ ਬੱਚੇ ਲੈਣ ਦੀ ਕੋਸ਼ਿਸ਼ ਕਰਦੇ ਨੇ ਅਤੇ ਉਹਨਾਂ ਦੇ ਆਂਡੇ ਦੂਸਰਿਆਂ ਜੋੜਿਆਂ ਥੱਲੇ ਰੱਖਣਾ ਸ਼ੁਰੂ ਕਰ ਦਿੰਦੇ ਹਨ ਅਤੇ ਉਹਨਾਂ ਕੋਲੋਂ ਜਲਦੀ ਬਰੀਡਿੰਗ ਕਰਵਾਉਦੇ ਹਨ। ਇਹ ਵੀ ਇਸ ਸਮੱਸਿਆ ਦਾ ਇੱਕ ਵੱਡਾ ਕਾਰਨ ਹੈ। ਇਹ ਵੀ ਕਾਰਨ ਹੈ ਕਿ ਜੇਕਰ ਕਬੂਤਰ ਬਿਮਾਰ ਹੋ ਜਾਵੇ ਕਈ ਵਾਰ ਉਹਦਾ ਸਹੀ ਟਾਈਮ ਤੇ ਸਹੀ ਇਲਾਜ ਨਹੀਂ ਕਰਦੇ ਇਸ ਨਾਲ ਵੀ ਬਰੀਡਿੰਗ ਦੀ ਸਮੱਸਿਆ ਆਉਂਦੀ ਹੈ । ਜੇਕਰ ਤੁਸੀਂ ਚਾਹੁੰਦੇ ਹੋ ਇਦਾਂ ਦੀ ਸਮੱਸਿਆ ਨਾ ਆਵੇ ਤੇ ਇਹਨਾਂ ਕੁਝ ਗੱਲਾਂ ਦਾ ਖਾਸ ਧਿਆਨ ਰੱਖੋ।
ਦਵਾਈ ਦੀ ਮਾਤਰਾ।
ਫਰਟੀ ਵੈਲ – ਇਹ ਤਿੰਨ ਦਵਾਈਆਂ ਦਾ ਪੈਕ ਹੁੰਦਾ ਹੈ ਜਿਸ ਵਿੱਚ ਤੁਹਾਨੂੰ 60 ਗੋਲੀਆਂ ਜਾਂ ਫਿਰ 60 ਕੈਪਸੂਲ ਮਿਲਦੇ ਹਨ ਅਤੇ ਦੋ ਪਿਲਾਉਣ ਵਾਲੀਆਂ ਦਵਾਈਆਂ ਮਿਲਦੀਆਂ ਹਨ।
ਦਵਾਈ ਦੇਣ ਦਾ ਸਮਾਂ ਅਤੇ ਖੁਰਾਕ।
ਪਹਿਲੇ 15 ਦਿਨ ਕੈਪਸੂਲ ਜਾਂ ਗੋਲੀ ਸਵੇਰੇ ਸ਼ਾਮ ਦੇਣੀ ਹੋਵੇਗੀ ਇਸ ਨਾਲ ਪਾਣੀ ਦੇਣਾ ਜਰੂਰੀ ਹੈ ਅਤੇ ਦੋ ਪਿਲਾਉਣ ਵਾਲੀਆਂ ਜੋ ਦਵਾਈਆਂ ਇਸ ਦੇ ਨਾਲ ਮਿਲਦੀਆਂ ਹਨ ਉਹਨਾਂ ਵਿੱਚੋਂ ਤਿੰਨ ਤੋਂ ਪੰਜ ਬੂੰਦਾਂ ਸਵੇਰੇ ਸ਼ਾਮ ਦੇਣੀਆਂ ਹੋਣਗੀਆਂ ਤੇ ਇਸ ਨਾਲ ਵੀ ਪਾਣੀ ਦੇਣਾ ਜਰੂਰੀ ਹੈ ਅਤੇ 15 ਦਿਨ ਬਾਅਦ ਤੁਸੀਂ ਕੈਪਸੂਲ ਅਤੇ ਗੋਲੀ ਦੀ ਖੁਰਾਕ ਸਿਰਫ ਦਿਨ ਵਿੱਚ ਇੱਕ ਵਾਰ ਦੇਵੋਗੇ ਅਤੇ ਪਿਲਾਉਣ ਵਾਲੀ ਦਵਾਈ ਦੀ ਮਾਤਰਾ ਉਨੀ ਹੀ ਰਹੇਗੀ 5+5 ਪੰਜ ਬੂੰਦਾਂ ਸਵੇਰੇ ਸ਼ਾਮ ।
FERTICIT CAPSULE
There are no reviews yet.