Description
ਪੰਛੀਆਂ ਦੀਆਂ ਅੱਖਾਂ ਵਿਚ ਰੇਸ਼ਾ ਬਣਨ ਅਤੇ ਪਾਣੀ ਵਗਣ ਦੀ ਫੈਲਣ ਵਾਲੀ ਬਿਮਾਰੀ ਦੇ ਇਲਾਜ ਲਈ ਇਹ ਅੱਖਾਂ ਵਿੱਚ ਪਾਉਣ ਲਈ ਦਵਾਈ।
ਲੱਛਣ ਕਾਰਣ ਅਤੇ ਇਲਾਜ।
- ਪੰਛੀਆਂ ਦੀਆਂ ਅੱਖਾਂ ਵਿੱਚ ਰੇਸ਼ਾ / ਬਲਗਮ ਬਣਨ ਦੀ ਬਿਮਾਰੀ।
- ਪੰਛੀਆਂ ਦੇ ਬੱਚਿਆਂ ਦੀਆਂ ਅੱਖਾਂ ਚੋਂ ਵਿੱਚ ਰੇਸ਼ਾ / ਬਲਗਮ ਬਣਨ ਦੀ ਬਿਮਾਰੀ।
- ਪੰਛੀਆਂ ਦੀਆਂ ਅੱਖਾਂ ਚੋਂ ਪਾਣੀ ਵਗਣ ਦੀ ਬਿਮਾਰੀ।
- ਕਬੂਤਰਾਂ ਦੇ ਬੱਚਿਆਂ ਦੀਆਂ ਅੱਖਾਂ ਚੋਂ ਪਾਣੀ ਵਗਣ ਦੀ ਬਿਮਾਰੀ।
- ਅੱਖਾਂ ਦੀ ਇਹ ਫੈਲਣ ਵਾਲੀ ਬਿਮਾਰੀ ਜ਼ਿਆਦਾਤਰ ਪੰਛੀਆਂ ਦੇ ਬੱਚਿਆਂ ਨੂੰ ਹੁੰਦੀ ਹੈ।
- ਜੇਕਰ ਤੁਹਾਡੇ ਪੰਛੀਆਂ ਦੇ ਬੱਚਿਆਂ ਨੂੰ ਅੱਖਾਂ ਫੈਲਣ ਦੀ ਬਿਮਾਰੀ ਹੋ ਰਹੀ ਹੈ, ਤਾਂ ਤੁਹਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਵਾਇਰਸ ਤੁਹਾਡੇ ਵੱਡੇ ਪੰਛੀਆਂ ਅਤੇ ਤੁਹਾਡੇ ਖੁੱਡਾ /ਲੌਫਟ/ ਪਿੰਜਰੇ ਵਿੱਚ ਹੈ।
- ਅੱਖਾਂ ਦੀ ਬਿਮਾਰੀ ਦੇ ਫੈਲਣ ਦਾ ਇੱਕ ਮੁੱਖ ਕਾਰਨ ਇਹ ਵੀ ਹੈ ਕਿ ਕਈ ਵਾਰ ਅਸੀਂ ਲੋਕ ਜੋ ਪੰਛੀ ਬਾਹਰੋਂ ਲਿਆ ਕੇ ਆਪਣੇ ਖੁੱਡੇ ਵਿੱਚ ਛੱਡ ਦਿੰਦੇ ਹਨ, ਜਿਸ ਵਿੱਚ ਕਈ ਵਾਰ ਅਜਿਹਾ ਹੁੰਦਾ ਹੈ ਕਿ ਉਸ ਵਿੱਚ ਵਾਇਰਸ ਹੁੰਦਾ ਹੈ ਪਰ ਸਾਨੂੰ ਪਤਾ ਨਹੀਂ ਹੁੰਦਾ ਤਾਂ ਵੀ ਇਹ ਅੱਖਾਂ ਦੀ ਬਿਮਾਰੀ ਅਕਸਰ ਆਉਂਦੀ ਹੈ।
- ਇੱਕ ਕਾਰਣ ਇਹ ਵੀ ਹੈ ਕਿ ਬਰਸਾਤ ਦੇ ਮੌਸਮ ਵਿਚ ਪਾਣੀ ਸਾਡੇ ਖੁੱਡੇ ਵਿਚ ਦਾਖਲ ਹੋਣ ਕਾਰਨ ਜਾਂ ਪੰਛੀਆਂ ਦੇ ਖੁੱਡੇ ਵਿਚ ਜ਼ਿਆਦਾ ਨਮੀ (ਸਲਾਭ) ਹੋਣ ਕਾਰਨ ਇਹ ਬਿਮਾਰੀ ਹੋ ਜਾਂਦੀ ਹੈ।
ਇਲਾਜ ਦੀ ਵਿਧੀ:- ਦਵਾਈ ਦੇ ਤੁਪਕੇ 3 ਤੋਂ 5 ਦਿਨ ਸਵੇਰੇ ਅਤੇ ਸ਼ਾਮ ਨੂੰ ਅੱਖਾਂ ਵਿਚ ਪਾਓ। ਪਹਿਲੇ ਦਿਨ ਤੋਂ ਹੀ ਰਾਹਤ ਮਿਲੇਗੀ।
ਨੋਟ: – ਇਹ ਇਲਾਜ ਦੀ ਦਵਾਈ ਹੈ – ਵਾਇਰਸ ਨੂੰ ਰੋਕਣ ਲਈ ਇਹ ਦਵਾਈ ਨਹੀਂ ਹੈ।
व्हाट्सएप पर आर्डर करें। Order on WhatsApp. ਵਟਸਐਪ ‘ਤੇ ਆਰਡਰ ਕਰੋ। WhatsApp no. +91-9463990900 Click Here ….https://wa.me/919463990900 More Details….
There are no reviews yet.